Saturday, December 10, 2022
Lessons we learn
Conversation in my household about 8 years ago. Jaiteg was in middle school then. He has grown up since.
"ਮੈਂ ਨਾਏ ਨੂੰ ਸ਼ਤਰੰਜ ਦੀ ਬਾਜ਼ੀ ਵਿਚ ਦੋ ਵਾਰੀ ਹਰਾ ਚੁੱਕਾਂ। ਇਕ ਵਾਰੀ ਅੱਜ ਤੇ ਇਕ ਵਾਰੀ ਪਹਿਲੋਂ," ਨਾਏ ਜਮਾਤ ਵਿਚ 'ਸ਼ਤਰੰਜ ਦਾ ਪੱਕਾ ਖਿਡਾਰੀ' ਮੰਨਿਆ ਜਾਂਦਾ ਹੈ। ਜੈਤੇਗ ਲਈ ਉਸ ਨੂੰ ਹਰਾਉਣਾ ਬੜੀ ਵੱਡੀ ਗੱਲ ਹੈ। ਨਾਏ ਉਸਦਾ ਸਭ ਤੋਂ ਪੱਕਾ ਮਿੱਤਰ ਵੀ ਹੈ।
ਸੋਮਵਾਰ ਨੂੰ ਜੈਤੇਗ ਸਿੰਘ ਗਿਲਬਰਟ ਨਾਲ਼ ਸ਼ਤਰੰਜ ਖੇਡਣਗੇ। ਗਿਲਬਰਟ ਝੂਠਾ ਨਾਂ ਰੱਖਿਆ ਹੈ ਉਸ ਆਪਣੀ ਕਲਾਸ ਦੇ ਵੱਡੇ ਬਦਮਾਸ਼ ਦਾ। ਅਸਲੀ ਨਾਂ ਕੁਝ ਹੋਰ ਸੂ।
"ਗਿਲਬਰਟ ਨੂੰ ਤੈਂ ਵੰਗਾਰਿਆ ?"
"ਨਾ, ਓਸੇ ਨੇ ਮੈਨੂੰ ਚੈਲੇਂਜ ਕੀਤਾ ਸੀ। ਤੇ ਹਾਰਦਾ ਵੇਖਿਓ ਕਿਵੇਂ ਮੇਰੇ ਹੱਥੋਂ !"
"ਬੜੀ ਚੰਗੀ ਗੱਲ, ਚੱਕ ਦੇ ਫੱਟੇ, ਪਰ ਬਾਹਲੀ ਪਾਡੀ ਨੀ ਮਾਰੀਦੀ," ਹਾਲਾਂਕਿ ਮੈਨੂੰ ਪਤਾ ਹੈ ਉਸ ਊਠ ਜਿਹੇ ਨੂੰ ਹਰਾਉਣਾ ਗੱਲ ਕੋਈ ਛੋਟੀ ਵੀ ਨਹੀਂ।
"...ਤੇ ਪਤੈ ਮਾਂ, ਮੈਂ ਆਪਣੇ ਚਾਰ ਪਿਆਦੇ ਵੀ ਬੋਰਡ ਤੋਂ ਹਟਾ ਦਿੱਤੇ ਮਰਜ਼ੀ ਨਾਲ ਈ।"
"ਹੈ, ਹਾ ! ਉਹ ਕਿਉਂ ਵੇ? 12 ਮੁਹਰਿਆਂ ਨਾਲ਼ ਖੇਡੇਂਗਾ ਕਿਵੇਂ, ਕਾਕਾ?"
"ਕਿਉਂਕਿ ਵਿਚਾਰਾ ਹਾਰਨ ਡਿਹਾ ਸੀ, ਤੇ ਫਰਸਟ੍ਰੇਟ ਹੋਇਆ ਪਿਆ ਸੀ !"
"ਗਿਲਬਰਟ?"
"ਨਹੀਓਂ, ਕੌਨਰ!"
ਹੁਣ ਇਹ ਨਵਾਂ ਪਾਤਰ ਕੌਨਰ ਕਿਥੋਂ ਆ ਗਿਆ ! ਤੇ ਮੈਨੂੰ ਜੈ ਦੱਸਦਾ ਹੈ ਕਿ ਕੌਨਰ ਗਿਲਬਰਟ ਦਾ ਸਾਥ ਦੇਣ ਵਾਲਾ ਛੋਟਾ-ਮੋਟਾ ਬਦਮਾਸ਼ ਹੈ।
"ਕਿਸੇ ਬੁਲੀ ਦਾ ਭਲਾ ਕਰਨ ਨੂੰ ਤੂੰ ਆਪਣੇ ਪਿਆਦੇ ਕਿਉਂ ਕੱਢੇ ?"
"ਕਿਉਂਕਿ ਮੈਂ ਜਿੱਤ ਰਿਹਾ ਸੀ ਨਾ। ਉਹ ਏਨਾ ਤੰਗ ਸੀ ਹਾਰਨ ਕਰਕੇ ਕਿ ਗੇਮ ਛੱਡ ਜਾਂਦਾ !"
"ਸੋ, ਉਹ ਗੇਮ ਛੱਡ ਕੇ ਨਾ ਜਾਵੇ, ਇਸ ਲਈ ਤੂੰ ਆਪਣੇ ਪਿਆਦੇ ਹਟਾ ਦਿੱਤੇ ਕਮਜ਼ੋਰ ਦਿਸਣ ਨੂੰ ?"
"ਤੇ ਹੋਰ ਕੀ ! ਮੈਂ ਖੇਡਣਾ ਚਾਹੁੰਦਾ ਸੀ ਨਾ !"
...
"I beat Nai twice in chess. Once today and once before." Nai 'is considered accomplished' in chess so it is big deal for Jaiteg to be able to beat him. Nai is also his best buddy.
Monday Jai is going to play chess with Gilbert. Gilbert is the pseudonym given by my son to his class bully.
"Was it you who challenged Gilbert, Jai?"
"No, he challenged me. And he is next to be beaten."
"Good then, go ahead, but don't be arrogant about it." Though I know he has a good reason to be arrogant about it.
"...and you know what mom, I removed four of my pawns."
"Whyyy?"
"Cos he was so frustrated at losing."
"Who, Gilbert?"
"Nooooo, Connor." Now who is this Connor ! And I learn that Connor is a sometimes-accomplice of Gilbert.
"Why did you remove your pawns for a bully?"
"Cos I was winning, and he was so frustrated at losing, he would have given up the game."
"So, to prevent HIM from giving up the game, YOU removed your pawns and appeared weaker?"
"Well, yes! I wanted to play !"
.....
Sometimes it is imperative to go on back-foot to engage a bully in a fight !
#lessonslearned
Subscribe to:
Post Comments (Atom)
No comments:
Post a Comment