Initially I posted only the original poem in Gurmukhi script. For those friends who know Punjabi but cannot read the script, I am transliterating it in Roman. I have dared try a working translation. Hope it makes some sense. There was some problem in spacing. So, I just ended up giving different colours to the three segments.
ਇਹ ਝੂਠ ਹੈ
ਕਿ
ਸੀਤਾ
ਅਗਨ ਪਰੀਖਿਆ ਮਗਰੋਂ
ਜ਼ਿੰਦਾ ਬਚ ਗਈ ਸੀ ।
ਸੱਚ ਤਾਂ ਇਹ ਹੈ
ਕਿ
ਹਰ ਯੁਗ
ਹਰ ਜਨਮ
ਹਰ ਵਾਰ
ਅੱਗ ਦੀਆਂ ਲਾਟਾਂ ਵਿੱਚ
ਸੀਤਾ ਦੀ ਰੂਹ
ਸੜ ਜਾਂਦੀ ਰਹੀ ਏ;
ਸੀਤਾ ਦਾ ਦਿਲ
ਫਟ ਜਾਂਦਾ ਰਿਹੈ;
ਸੀਤਾ ਦਾ ਮਨ
ਮਰ ਜਾਂਦਾ ਰਿਹੈ;
ਸੀਤਾ ਦਾ ਮਾਣ
ਟੁੱਟ ਜਾਂਦਾ ਰਿਹੈ ।
ਹਰ ਯੁਗ
ਹਰ ਜਨਮ
ਹਰ ਵਾਰ
ਸਿਰਫ਼
ਸੀਤਾ ਦਾ ਜਿਸਮ
ਅੱਗ ਵਿੱਚੋਂ ਸਲਾਮਤ ਨਿੱਕਲ਼ਦਾ
ਵਿਖਾਈ ਪੈਂਦਾ ਰਿਹੈ –
ਸੀਤਾ ਦੀ
ਮਿੱਧੀ, ਸੜੀ, ਮੁਰਦਾ ਰੂਹ ਦਾ ਮਾਲਕ,
ਹਰ ਯੁਗ
ਹਰ ਜਨਮ
ਹਰ ਵਾਰ
ਮਰਿਆਦਾ ਪੁਰਸ਼ੋਤਮ ਅਖਵਾਉਂਦਾ ਰਿਹੈ ।
For those who know Punjabi but can't read Gurmukhi:
Eh Jhooth hai
ke
Sita
Agan Parikheya magro'n,
Zinda bachh gayee si.
Sach ta eh hai
ke
Har yug
Har Janam
Har vaar
Agg dian laatta'n wich
Sita di rooh
sarrh jandi rahi ey;
Sita da dil
fatt janda reha ey;
Sita da mann
marr janda reha ey;
Sita da maan'h
tutt janda reha ey.
Har yug
Har janam
Har vaar
sirf
Sita da jism
agg wicho'n salaamat nikkalda
wikhayee painda reha ey –
Sita di
middhi, sar'hi, murdaa rooh da maalik
Har yug
Har janam
Har vaar
Maryada Puroshottam akhwaonda reha ey.
Says who?
that
Sita
survived the Agni Pariksha
The truth is
that during
Each era
Each birth
Each time
In the flames of fire
Sita's soul
burns to ashes;
Sita's heart
tears open;
Sita's mind
dies a hundred deaths;
Sita's pride
suffers a thousand cracks.
Each era
Each birth
Each time
saw
emerging alive out of fire
only
Sita's body.
The owner
of
Sita's crushed, burnt, dead soul
in
Each era
Each birth
Each time
has been known as
Maryada Purushottam.